ਪੰਜਾਬ ਦੀ ਨਵੀਂ ਵਜ਼ਾਰਤ; 7 ਨਵੇਂ ਚਿਹਰੇ ਸ਼ਾਮਲ, ਇਨ੍ਹਾਂ 5 ਮੰਤਰੀਆਂ ਦੀ ਹੋਈ ਛੁੱਟੀ


ਪੰਜਾਬ ਵਜ਼ਾਰਤ ਦੇ ਨਵੇਂ ਚਿਹਰਿਆਂ ਬਾਰੇ ਸਹਿਮਤੀ ਬਣ ਗਈ ਹੈ। ਇਸ ਬਾਰੇ ਹਾਈਕਮਾਨ ਨੇ ਫਾਇਨਲ ਮੋਹਰ ਲਾ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਜਪਾਲ ਨੂੰ ਮਿਲਣ ਲਈ ਸਮਾਂ ਮੰਗਿਆ ਹੈ।

ਦੱਸਿਆ ਜਾ ਰਿਹਾ ਹੈ ਵਜ਼ਾਰਤ ਵਿਚ ਨਵੇਂ ਚਿਹਰਿਆਂ ਦੇ ਨਾਲ ਨਾਲ ਕੈਪਟਨ ਵਜ਼ਾਰਤ ਵਿਚ ਸ਼ਾਮਲ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਵਿਚੋਂ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਕਾਂਗੜ, ਸ਼ਿਆਮ ਸੁੰਦਰ ਅਰੋੜਾ, ਰਾਣਾ ਸੋਢੀ ਦੀ ਛੁੱਟੀ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ 7 ਨਵੇਂ ਚਿਹਰੇ ਕੈਬਨਿਟ ਵਿਚ ਸ਼ਾਮਲ ਕੀਤਾ ਗਏ ਹਨ, ਜਿਨ੍ਹਾਂ ਵਿਚ- ਰਾਜ ਕੁਮਾਰ ਵੇਰਕਾ , ਪ੍ਰਗਟ ਸਿੰਘ, ਰਾਣਾ ਗੁਰਜੀਤ, ਕੁਲਜੀਤ ਨਾਗਰਾ, ਰਾਜਾ ਵੜਿੰਗ, ਗੁਰਕੀਰਤ ਕੋਟਲੀ, ਸੰਗਤ ਸਿੰਘ ਗਿਲਜੀਆਂ ਦਾ ਨਾਮ ਸ਼ਾਮਲ ਹੈ।
 

Comments

Popular posts from this blog

ਪੰਜਾਬ ਪੁਲਿਸ 'ਚ ਹੋਏਗੀ 10000 ਕਾਂਸਟੇਬਲਾਂ ਤੇ ਸਬ ਇੰਸਪੈਕਟਰਾਂ ਦੀ ਭਰਤੀ