ਸਿਰਫ 1 ਰੁਪਏ ਵਿਚ ਮਿਲ ਰਿਹਾ ਹੈ ਸ਼ਾਨਦਾਰ ProBuds Earbuds


ਭਾਰਤ ਦੀ ਟੈਕਨਾਲੌਜੀ ਕੰਪਨੀ ਲਾਵਾ ਨੇ ਭਾਰਤ ਵਿੱਚ ਆਪਣਾ ਪਹਿਲਾ Probuds ਈਅਰਬਡ ਲਾਂਚ ਕੀਤਾ ਹੈ। ਇਹ ਈਅਰਬਡਸ ਦਾ ਡਿਜ਼ਾਈਨ ਲਾਵਾ ਵੱਲੋਂ ਕਈ ਟੈਸਟਾਂ ਅਤੇ ਕੰਨ ਦੇ ਅੰਦਰੂਨੀ ਡਿਜਾਈਨ ਦਾ ਅਧਿਐਨ ਕਰਨ ਤੋਂ ਬਾਅਦ ਬਣਾਇਆ ਹੈ।

ਇਸ ਦੇ ਹੀ ਨਾਲ ਕੰਪਨੀ ਨੇ ਟਰੂ ਵਾਇਰਲੈਸ ਸਟੀਰੀਓ (TWS) ਈਅਰਫੋਨ ਦੇ ਸੈਗਮੈਂਟ ਵਿੱਚ ਐਂਟਰੀ ਕਰ ਲਈ ਹੈ। ਲਾਵਾ ਦੇ ਇਹ ਈਅਰਬਡਸ ਆਫਰ ਦੇ ਤਹਿਤ ਸਿਰਫ 1 ਰੁਪਏ ਵਿਚ ਮਿਲ ਰਹੇ ਹਨ।  ਜਿਸ ਨੂੰ ਗਾਹਕ ਲਾਵਾ ਸਟੋਰ ਅਤੇ ਈ-ਕਾਮਰਸ ਵੈਬਸਾਈਟ ਫਲਿੱਪਕਾਰਟ ਜਾਂ ਐਮੇਜ਼ਨ ਤੋਂ ਖਰੀਦ ਸਕਦੇ ਹਨ।

ਕੰਪਨੀ ਦੇ Probuds ਈਅਰਬਡਸ ਸ਼ਾਨਦਾਰ ਚਾਰਜਿੰਗ ਕੇਸ ਨਾਲ ਆਉਂਦੇ ਹਨ, ਜਿਸ ਵਿੱਚ ਕੰਪਨੀ ਦਾ ਦਾਅਵਾ ਹੈ ਕਿ ਈਅਰਬਡਸ ਇੱਕ ਹੀ ਚਾਰਜ ਉਤੇ 25 ਘੰਟੇ ਲਈ ਵਰਤੇ ਜਾ ਸਕਦੇ ਹਨ। ਲਾਵਾ ਦੇ ਇਹ ਈਅਰਬਡ ਸਵੇਟ ਅਤੇ ਵਾਟਰ ਪਰੂਵ ਹਨ।, ਜੋ ਕਿ IPX5 ਦੀ ਰੇਟਿੰਗ ਦੇ ਨਾਲ ਆਉਂਦੇ ਹਨ। ਕੰਪਨੀ ਦੇ ਇਹ ਈਅਰਬਡਸ MediaTek Airoha ਚਿੱਪਸੈੱਟ 'ਤੇ ਕੰਮ ਕਰਦੇ ਹਨ, ਜਿਸ ਵਿਚ 11.6 MM ਡਰਾਈਵਰ ਦਿੱਤੇ ਗਏ ਹਨ।

ਕੰਪਨੀ ਨੇ ਇਨ੍ਹਾਂ Probuds ਈਅਰਬਡਸ ਦੀ ਕੀਮਤ 2,199 ਰੁਪਏ ਨਿਰਧਾਰਤ ਕੀਤੀ ਹੈ, ਜਿਸ ਨੂੰ ਗਾਹਕ ਐਮੇਜ਼ਨ ਅਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹਨ। ਕੰਪਨੀ ਦੇ ਸ਼ੁਰੂਆਤੀ ਆਫਰ ਦੇ ਅਨੁਸਾਰ ਗ੍ਰਾਹਕ 24 ਜੂਨ ਨੂੰ ਲੱਗਣ ਵਾਲੀ ਸੇਲ ਵਿਚ ਇਹ ਈਅਰਬਡਸ ਸਿਰਫ 1 ਰੁਪਏ ਵਿਚ ਖਰੀਦ ਸਕਦੇ ਹਨ, ਜੋ ਦੁਪਹਿਰ 12 ਵਜੇ ਸ਼ੁਰੂ ਹੋਏਗੀ। ਕੰਪਨੀ ਨੇ ਇਸ ਨੂੰ ਸਿਰਫ ਕਾਲੇ ਰੰਗ 'ਚ ਪੇਸ਼ ਕੀਤਾ ਹੈ, ਜਿਸ' ਤੇ ਕੰਪਨੀ ਇਕ ਸਾਲ ਦੀ ਵਾਰੰਟੀ ਪੇਸ਼ ਕਰਦੀ ਹੈ

Comments

Popular posts from this blog

ਪੰਜਾਬ ਪੁਲਿਸ 'ਚ ਹੋਏਗੀ 10000 ਕਾਂਸਟੇਬਲਾਂ ਤੇ ਸਬ ਇੰਸਪੈਕਟਰਾਂ ਦੀ ਭਰਤੀ